ਕਿਤਾਬ ਜੋ ਹਰ ਇਨਸਾਨ ਨੂੰ ਪੜਨੀ ਚਾਹੀਦੀ ਹੈ । Wings of Fire: An Autobiography of Abdul Kalam


ਇਹ ਕਿਤਾਬ ਸਭ ਤੋਂ ਵਧੀਆ ਪ੍ਰੇਰਨਾਦਾਇਕ ਕਿਤਾਬਾਂ ਵਿੱਚੋਂ ਇੱਕ ਹੈ ਜੋ ਤੁਸੀਂ ਕਦੇ ਵੀ ਪੜ੍ਹ ਸਕਦੇ ਹੋ ਮੈਂ ਬਹੁਤ ਖੁਸ਼ ਹਾਂ ਕਿ ਇਹ ਕਿਤਾਬ ਇੱਕ ਭਾਰਤੀ (ਅਰੁਣ ਤਿਵਾੜੀ) ਦੁਆਰਾ ਇੱਕ ਭਾਰਤੀ ਬਾਰੇ ਲਿਖੀ ਗਈ ਹੈ, ਜਿਸਦੀ ਜੀਵਨ ਯਾਤਰਾ ਇੰਨੀ ਪ੍ਰੇਰਿਤ ਕਰਨ ਵਾਲੀ ਹੈ ਕਿ ਉਹ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇਹ ਕਿਤਾਬ ਦਰਸ਼ਾਉਂਦੀ ਹੈ ਕਿ ਰਾਮੇਸ਼ਰਮ ਵਿਚ ਰਹਿੰਦਾ ਇਕ ਆਮ ਮੁਸਲਿਮ ਲੜਕਾ ਕਿਵੇਂ ਇਕ ਮਸ਼ਹੂਰ ਵਿਗਿਆਨੀ ਅਤੇ ਫਿਰ ਭਾਰਤ ਵਰਗੇ ਦੇਸ਼ ਦਾ ਸੱਭ ਤੋਂ ਹਰਮਨ ਪਿਆਰਾ ਰਾਸ਼ਟਰਪਤੀ ਬਣ ਗਿਆ ।

ਇਸ ਕਿਤਾਬ  ਵਿੱਚ ਸਾਨੂੰ ਅਬਦੁਲ ਕਮਾਲ ਜੀ ਦੀ ਜਿੰਦਗੀ ਬਾਰੇ ਕੀ-ਕੀ ਜਾਣਨ ਨੂੰ ਮਿਲਦਾ ਹੈ ?


~ ਉਹਨ੍ਹਾਂ ਨੂੰ ਸਕੂਲ ਦੀਆਂ ਫੀਸਾਂ ਦੇਣ ਲਈ ਕੀ-ਕੀ ਕੰਮ ਕਰਨੇ ਪਏ ?
 ਉਹ ਮਾਸਾਹਾਰੀ ਤੋਂ ਸ਼ਾਕਾਹਾਰੀ ਕਿਵੇਂ ਬਣੇ 
~ ਉਹ ਭਾਰਤੀ ਹਵਾਈ ਫੋਜ ਦਾ ਪਾਈਲਟ ਕਿਉਂ ਬਣਨਾ ਚਾਹੁੰਦੇ ਸੀ ?
~ ਉਹਨ੍ਹਾਂ ਨੇ ਇਕ ਕੁਲੈਕਟਰ(ਜੋ ਕਿ ਉਸਦੇ ਪਿਤਾ ਦਾ ਸੁਫਨਾ ਸੀ) ਦੀ ਥਾਂ ਇੱਕ ਰਾਕਟ ਇੰਜੀਨੀਅਰ ਬਣਨਾ ਕਿਉਂ ਚੁਣਿਆ ?

ਕੁੱਝ ਗੱਲਾਂ ਕਿਤਾਬ ਦੇ ਬਾਰੇ

ਉਹ ਪ੍ਰੋ. ਸਾਰਾਭਾਈ ਅਤੇ ਡਾ. ਬ੍ਰਹਮ ਪ੍ਰਕਾਸ਼ ਵਰਗੇ ਵਿਅਕਤੀਆਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਦਾ ਉਹਨ੍ਹਾਂ ਦੇ ਸੁਭਾਅ ਉੱਪਰ ਬਹੁਤ ਵੱਡਾ ਪ੍ਰਭਾਵ ਸੀ ।  ਉਹ ਇੱਕ ਨੇਤਾ ਦੇ ਗੁਣਾਂ ਦਾ ਵਰਣਨ ਕਰਦੇ ਹਨ ਅਤੇ ਉਹਨ੍ਹਾਂ ਨੂੰ ਨੇਤਾ ਬਣਨ ਲਈ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ  ਇੱਕ 'ਛੋਟੇ ਸ਼ਹਿਰ ਦਾ ਲੜਕਾ' ਹੋਣ ਕਰਕੇ ਉਹਨਾਂ ਦੀ ਯਾਤਰਾ ਸੋਖੀ ਨਹੀਂ ਸੀ । ਉਹ ਇਹੋ ਜਿਹੇ ਲੋਕਾਂ ਨਾਲ ਭਰਪੂਰ ਸੀ ਜੋ ਹਮੇਸ਼ਾ ਉਹਨ੍ਹਾਂ ਤੋਂ ਈਰਖਾ ਕਰਦੇ ਸਨ

ਪਰ ਜਿਵੇਂ ਕਿਤਾਬ ਕਹਿੰਦੀ ਹੈ ਕਿ ਉਹਨ੍ਹਾਂ ਨੇ ਕਦੇ ਵੀ ਆਸ, ਹਿੰਮਤ ਅਤੇ ਰੱਭ ਵਿੱਚ ਵਿਸ਼ਵਾਸ ਨਹੀਂ ਛੱਡਿਆ ਅਤੇ ਇਹ ਉਹਨ੍ਹਾਂ ਦੇ ਪੱਕੇ ਇਰਾਦੇ  ਅਤੇ ਸਖਤ ਮਿਹਨਤ ਦਾ ਹੀ ਕਮਾਲ ਸੀ ਕਿ ਉਹਨ੍ਹਾਂ ਨੇ ਉਹ ਵੀ ਪ੍ਰਾਪਤ ਕੀਤਾ ਸੀ ਜੋ ਉਹ ਕਦੇ ਸੋਚ ਵੀ ਨਹੀਂ ਸਕੇ ਸਨ

ਉਹ ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਸੀ ਅਤੇ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਦੇ ਸੀ । ਇਹ ਗੱਲ ਦਾ ਬਹੁਤ ਵੱਡਾ ਉਦਾਹਰਨ ਉਹਨਾ ਦਾ ਰਾਮੇਸ਼ਵਰਮ ਮੰਦਰ ਦੇ ਮੁੱਖ ਪਾਦਰੀ ਦੇ ਪੁੱਤਰ ਨਾਲ ਮਿੱਤਰਤਾ ਸੀ ।

ਮੈਨੂੰ ਉਹਨ੍ਹਾਂ ਦੁਆਰਾ ਉਹਨਾਂ ਦੇ ਜੀਵਨ ਦੇ ਵੱਖ-ਵੱਖ ਅਧਿਆਪਕਾਂ ਅਤੇ ਸਾਰੇ ਪ੍ਰਭਾਵਸ਼ਾਲੀ ਲੋਕਾਂ ਅਤੇ ਉਨ੍ਹਾਂ ਦੇ ਗੁਣਾਂ ਬਾਰੇ ਕੀਤਾ ਵਰਣਨ ਬਹੁਤ ਪਸੰਦ ਆਇਆ ।

ਮੈਂ ਕਹਾਂਗਾ ਕਿ ਤੁਸੀਂ ਇ ਕਿਤਾਬ ਨੂੰ ਪੜ੍ਹ ਸਕਦੇ ਹੋ ਜੇਕਰ ਤੁਹਾਡੀ ਉਮਰ 15 ਸਾਲ ਤੋਂ ਵੱਧ ਹੋ, ਨਹੀਂ ਤਾਂ ਤੁਹਾਨੂੰ ਕਿਤਾਬ ਦੀ ਭਾਸ਼ਾ ਭਾਰੀ ਅਤੇ ਮੁਸ਼ਕਲ ਲੱਗ ਸਕਦੀ ਹੈ ਅਤੇ ਤੁਸੀਂ ਇੱਥੇ ਕਿਤਾਬ ਨੂੰ ਸਮਝਣ ਲਈ ਸੰਘਰਸ਼ ਮਹਿਸੁਸ ਕਰ ਸਕਦੇ ਹੋ । ਇਸਦਾ ਕਾਰਨ ਮੁੱਖ ਤੌਰ ਤੇ ਡੂੰਘੇ ਅਰਥਾਂ ਸ਼ਬਦਾਂ ਦਾ ਹੈ ।  ਪਰ ਇਸ ਕਿਤਾਬ ਦੀ ਇੱਕ ਬਹੁਤ ਵਧੀਆ ਖਾਸੀਅਤ ਇਹ ਹੈ ਕਿ ਹਰ ਜਗ੍ਹਾ ਉੱਪਰ ਢੁੱਕਵੀ ਛੋਟੀ ਕਵਿਤਾ ਸ਼ਾਮਲ ਕੀਤੀ ਗਈ ਹੈ ਜਿਸਨੂੰ ਤੁਸੀਂ ਬਹੁਤ ਜਿਆਦਾ ਪਸੰਦ ਕਰੋਗੇ । ਨਾਲ ਹੀ, ਕਿਤਾਬ ਬਹੁਤ ਸਾਰੇ ਤਕਨੀਕੀ ਅਤੇ ਐਰੋਨੌਟਿਕਲ ਸ਼ਬਦਾਂ ਦੀ ਵਰਤੋਂ ਕਰਦੀ ਹੈ ਇਸ ਲਈ ਮੇਰੇ ਵਰਗੇ ਕੁਝ ਲੋਕਾਂ ਨੂੰ ਉਹਨਾਂ ਨੂੰ ਸਮਝਣ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਕਿਤਾਬ ਦੀ ਲੰਬਾਈ 180 ਪੰਨੇ ਹੈ ਅਤੇ ਸਫ਼ੇ ਆਸਾਨੀ ਨਾਲ ਫਟ ਸਕਦੇ ਹਨ (ਜੇਕਰ ਉਸ ਦੀ ਦੇਖਭਾਲ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ)

ਅੰਤ ਵਿੱਚ ਮੈਂ ਆਖਾਂਗਾ ਕਿ ਇਹ ਕਿਸੇ ਅਜਿਹੇ ਵਿਅਕਤੀ ਲਈ ਇੱਕ ਵਧੀਆ ਪ੍ਰੇਰਣਾਦਾਇਕ ਕਿਤਾਬ ਹੈ ਜੋ ਏਅਰੋਨੌਟਿਕਸ ਵਿੱਚ ਦਿਲਚਸਪੀ ਲੈਂਦੇ ਜਾਂ ਫਿਰ ਸਿਰਫ ਆਪਣੀ ਜ਼ਿੰਦਗੀ ਵਿੱਚ ਉੱਚੀਆਂ ਉਚਾਈਆਂ ਪ੍ਰਾਪਤ ਕਰਨਾ ਚਾਹੁੰਦੇ ਹਨ । ਅਗਰ ਜੇਕਰ ਤੁਸੀਂ ਇਹਨ੍ਹਾਂ ਵਿੱਚ ਨਹੀਂ ਆਉਂਦੇ ਤਾਂ ਤੁਹਾਨੂੰ ਇਹ ਕਿਤਾਬ ਬਿਲਕੁੱਲ ਵੀ ਨਹੀਂ ਖਰਦੀਨੀ ਚਾਹੀਦੀ । ਹਾਲਾਕਿਂ ਇਹ ਕਿਤਾਬ ਇਕ ਸੰਪੂਰਨ ਪੈਕੇਜ ਹੈ ਅਤੇ  ਇੱਕ ਅਾਸ਼ਾਵਾਦੀ ਇਨਸਾਨ ਲਈ ਇਸ ਨੂੰ ਪੜ੍ਹਨਾ ਜ਼ਰੂਰੀ ਹੈ ।

ਇਸ ਲਈ ਮੈਂ ਯਕੀਨੀ ਤੌਰ ਤੇ ਇਸ ਕਿਤਾਬ ਖਰੀਦਣ ਦੀ ਸਿਫ਼ਾਰਿਸ਼ ਕਰਦਾ ਹਾਂ, ਤੁਸੀਂ ਇਹ ਕਿਤਾਬ ਨੀਚੇ ਦਿੱਤੇ ਹੋਏ ਲਿੰਕ Shop Now ਉੱਪਰ ਕਲੀਕ ਕਰਕੇ ਖਰੀਦ ਸਕਦੇ ਹੋ 



ਇਸ ਕਿਤਾਬ ਦੇ ਕੁੱਝ ਹੋਰ ਖਰੀਦਦਾਰਾਂ ਦੇ ਇਸ ਕਿਤਾਬ ਨਾਲ ਅਨੁਭਵ ਨੀਚੇ ਦੇ ਰਿਹਾ ਹਾਂ ਜੀ


Comments